kaurarha shand - Malkit Singh 'papi'

 ਕੋਰੜਾ ਛੰਦ ✓ kaurarha shand


ਅੱਲੜ੍ਹ ਜੁਆਨੀ ਉਮਰਾਂ ਨਿਆਣੀਆਂ

ਕਰਨ  ਮਖੌਲ   ਦੋਨੋਂ   ਮਰਜਾਣੀਆਂ

ਵਿੰਗਾ ਜੂੜਾ ਕਰ ਕੇ  ਕਲਿੱਪ ਧਰਦੀ

ਨੱਣਦੇ ਦਾ ਭਾਬੀ ਹੈ ਸ਼ੰਗਾਰ ਕਰਦੀ


ਸ਼ੀਸ਼ੇ ਵਿੱਚ  ਦੇਖ ਮੀਢੀਆਂ ਕਰਾਵੇ ਜੀ

ਵੀਰ ਦੀਆਂ ਗੱਲਾਂ ਭਾਬੋ ਨੂੰ ਸੁਣਾਵੇ ਜੀ

ਵੀਰ  ਕੋਲੋ  ਭਾਬੋ  ਕਹੇ  ਮੈਂ ਨਾ ਡਰਦੀ


ਲਾ-ਲਾ ਕੇ  ਸੂਈਆਂ  ਜੂੜਾ ਅੱਜ ਕਰਦੇ

ਸੱਗੀ  ਫੁੱਲ  ਲਾਹ ਕੇ ਮੇਰੇ ਮੱਥੇ  ਜੜ੍ਹਦੇ

ਪਾਣੀ  ਤੇਰਾ ਭਾਬੀਏ  ਮੈਂ  ਰਹੂ  ਭਰਦੀ


ਕਾਂਟੇ  ਤੇਰੇ  ਲੈਣੇ  ਨਾਲ  ਪਾਊ  ਵਾਲੀਆਂ 

ਵੀਰ ਦੀਆਂ ਘਰ ਜਦੋਂ ਆਉਣ ਸਾਲੀਆਂ

ਭਾਬੀ  ਤੇਰੇ  ਗਹਿਣਿਆਂ  ਤੇ  ਮੈਂ  ਮਰਦੀ


ਵਿਣੀ ਵਿੱਚੋੰ ਭਾਬੀ ਜਦੋਂ ਵੰਗਾਂ ਛਣਕਾਵੇ 

ਲਾਲ  ਸੂਟ  ਵਿਚੋੰ  ਰੂਪ ਡੁੱਲ-ਡੁੱਲ ਜਾਵੇ

ਗੋਰਾ ਰੰਗ ਜਾਪੇ  ਆਂਡਿਆਂ ਦੀ ਜਰਦੀ


ਕਾਲੇ ਵਾਲ  ਕੁੰਡਲ  ਕਰਾਈ ਜਾਦੀ ਏ

ਰੰਗ ਨਵੇਂ  ਫੈਸ਼ਨਾਂ ਦੇ  ਲਾਈ ਜਾਦੀ ਏ 

ਟੌਹਰ ਕੱਢੇ ਪੂਰੀ ਬੀ. ਏ ਵਿੱਚ ਪੜ੍ਹਦੀ


ਬਿਊਟੀ ਪਾਰਲਰਾਂ ਦਾ ਹੈ ਹੜ੍ਹ ਆਗਿਆ

ਕੈਮੀਕਲ ਗੋਰੇ ਚੇਹਰਿਆਂ ਨੂੰ ਖਾ ਗਿਆ

ਬਿਊਟੀ ਪਾਰਲਰਾਂ ਵਿੱਚ  ਮੈੰ ਨਾ ਵੜ੍ਹਦੀ


ਨਣਦਾਂ ਤੇ ਭਾਬੀਆਂ ਦਾ ਪਿਆਰ ਵੱਖਰਾ

ਨੂੰਆਂ, ਸੱਸਾਂ  ਵਾਲਾ  ਹੈ  ਸੰਸਾਰ  ਵੱਖਰਾ

'ਪਾਪੀ' ਭਾਵੇਂ ਭਾਬੀ ਨਾਲ ਰਹਾ ਲੜ੍ਹਦੀ


                  ਮਲਕੀਤ ਸਿੰਘ 'ਪਾਪੀ'

ਇੱਹ ਮੇਰੀ ਲਿੱਖੀ ਆਪਣੀ ਮੌਲਿਕ ਰਚਨਾ ਹੈ ਜੀ




 Adolescents

 Both mocked and killed

 The wings have been shown solely to give a sense of proportion

 Nanda's mother-in-law adorns her


 Please look in the mirror

 Please tell, whats the story of them big puppys .....

 Veer Kolo Bhabo says I am not afraid


 Do the needlework today

 Peel a squash, grate it and rub it on my forehead

 The water will fill your house


 Put the thorns in your hand

 When you come to Veer's house

 I would die for your jewels


 When the wind blows from the wind

 The red suit should be draped

 Egg yolk


 Black hair is coiled

 Colors are applied to new fashions

 Tohar extracted completely b.  Reads in a


 Flooding of beauty parlors is allowed

 The chemical ate up the white faces

 I don't go to beauty parlors


 The love of nandas and bhabis is different

 The world is different

 'Sinner' fights with Bhabhi though


                   Malkit Singh 'papi'

 This is my original work

Post a Comment

0 Comments
* Please Don't Spam Here. All the Comments are Reviewed by Admin.

Below Post Ad